16ਯਿਸ਼ੂ ਦੁਆਰਾ ਚੁਣੇ ਹੋਏ ਬਾਰ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਸ਼ਿਮਓਨ (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ),
17ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸ ਦਾ ਭਰਾ ਯੋਹਨ, ਜਿਨ੍ਹਾਂ ਨੂੰ ਉਹ ਨੇ ਬੋਏਨੇਰਗੇਸ ਨਾਮ ਦਿੱਤਾ ਸੀ, ਜਿਸਦਾ ਮਤਲਬ ਹੁੰਦਾ ਹੈ, “ਗਰਜਣ ਦੇ ਪੁੱਤਰ,”
18ਆਂਦਰੇਯਾਸ, ਫਿਲਿੱਪਾਸ, ਬਾਰਥੋਲੋਮੇਯਾਸ, ਮੱਤੀਯਾਹ, ਥੋਮਸ, ਹਲਫੇਯਾਸ ਦਾ ਪੁੱਤਰ ਯਾਕੋਬ, ਥੱਦੇਇਯਾਸ, ਸ਼ਿਮਓਨ ਕਨਾਨੀ
19ਅਤੇ ਯਹੂਦਾ ਇਸਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਬਾਅਦ ਵਿੱਚ ਯਿਸ਼ੂ ਦੇ ਨਾਲ ਧੋਖਾ ਕੀਤਾ ਸੀ।
20ਜਦੋਂ ਯਿਸ਼ੂ ਕਿਸੇ ਦੇ ਘਰ ਵਿੱਚ ਸਨ ਤਾਂ ਮੁੜ ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ, ਇੱਥੋਂ ਤੱਕ ਕਿ ਯਿਸ਼ੂ ਅਤੇ ਉਹ ਦੇ ਚੇਲਿਆਂ ਦੇ ਲਈ ਭੋਜਨ ਕਰਨਾ ਵੀ ਅਸੰਭਵ ਹੋ ਗਿਆ।