29ਪਰ ਪਵਿੱਤਰ ਆਤਮਾ ਦੇ ਵਿਰੁੱਧ ਕੀਤੀ ਗਈ ਨਿੰਦਿਆ ਕਿਸੇ ਵੀ ਪ੍ਰਕਾਰ ਮਾਫ਼ੀ ਦੇ ਯੋਗ ਨਹੀਂ ਹੈ। ਉਹ ਵਿਅਕਤੀ ਅਨੰਤ ਪਾਪ ਦਾ ਦੋਸ਼ੀ ਹੈ।”
30ਯਿਸ਼ੂ ਨੇ ਇਹ ਸਭ ਇਸ ਲਈ ਕਿਹਾ ਸੀ ਕਿਉਂਕਿ ਸ਼ਾਸਤਰੀਆਂ ਨੇ ਉਹਨਾਂ ਉੱਤੇ ਦੋਸ਼ ਲਗਾਇਆ ਸੀ, “ਕਿ ਯਿਸ਼ੂ ਵਿੱਚ ਦੁਸ਼ਟ ਆਤਮਾ ਸਮਾਇਆ ਹੋਈਆ।”
31ਉਦੋਂ ਯਿਸ਼ੂ ਦੀ ਮਾਤਾ ਅਤੇ ਉਹ ਦੇ ਭਰਾ ਉੱਥੇ ਆ ਗਏ। ਉਹ ਬਾਹਰ ਹੀ ਖੜ੍ਹੇ ਰਹੇ। ਉਹਨਾਂ ਨੇ ਸੁਨੇਹਾ ਭੇਜ ਕੇ ਯਿਸ਼ੂ ਨੂੰ ਬਾਹਰ ਬੁਲਵਾਇਆ।
32ਭੀੜ ਉਹਨਾਂ ਨੂੰ ਘੇਰੇ ਹੋਏ ਬੈਠੀ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਦੱਸਿਆ, “ਉਹ ਵੇਖੋ! ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਤੁਹਾਡੀ ਤਲਾਸ਼ ਕਰ ਰਹੇ ਹਨ।”
33ਯਿਸ਼ੂ ਨੇ ਪੁੱਛਿਆ, “ਮੇਰੀ ਮਾਤਾ ਅਤੇ ਮੇਰੇ ਭਰਾ ਕੌਣ ਹਨ?”