11ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਨੂੰ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂਂ ਹਨ।
12ਤਾਂ ਜੋ, “ਉਹ ਦੇਖਦਿਆਂ ਹੋਇਆ ਵੀ ਨਾ ਦੇਖਣ; ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ। ਇਸ ਤਰ੍ਹਾਂ ਨਾ ਹੋਵੇ ਕਿਤੇ ਉਹ ਮੇਰੇ ਕੋਲ ਵਾਪਸ ਮੁੜ ਆਉਣ ਅਤੇ ਮਾਫ਼ੀ ਪਾ ਲੈਣ!”
13ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕਿ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝੇ? ਫਿਰ ਤੁਸੀਂ ਹੋਰ ਦ੍ਰਿਸ਼ਟਾਂਤਾਂ ਦੇ ਅਰਥ ਕਿਵੇਂ ਸਮਝੋਗੇ?
14ਬੀਜ ਬੀਜਣ ਵਾਲਾ ਪਰਮੇਸ਼ਵਰ ਦਾ ਵਚਨ ਬੀਜਦਾ ਹੈ।
15ਬੀਜ ਜੋ ਸੜਕ ਦੇ ਕੰਢੇ ਤੇ ਜਾ ਡਿੱਗਿਆ, ਉਹ ਅਜਿਹੇ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਵਚਨ ਸੁਣਦੇ ਹੀ ਸ਼ੈਤਾਨ ਆ ਕੇ ਉਹ ਵਚਨਾਂ ਨੂੰ ਚੁਰਾ ਕੇ ਲੈ ਗਿਆ।