26ਯਿਸ਼ੂ ਨੇ ਇਹ ਵੀ ਕਿਹਾ, “ਪਰਮੇਸ਼ਵਰ ਦਾ ਰਾਜ ਇਸ ਤਰ੍ਹਾਂ ਦਾ ਹੈ। ਇੱਕ ਆਦਮੀ ਬੀਜ ਜ਼ਮੀਨ ਤੇ ਖਿਲਾਰਦਾ ਹੈ।
27ਰਾਤ ਅਤੇ ਦਿਨ, ਚਾਹੇ ਉਹ ਸੌਂਦਾ ਹੈ ਜਾਂ ਉੱਠਦਾ ਹੈ, ਬੀਜ ਪੁੰਗਰਦਾ ਹੈ ਅਤੇ ਉੱਗਦਾ ਹੈ, ਪਰ ਉਹ ਨਹੀਂ ਜਾਣਦਾ ਕਿ ਕਿਵੇਂ।
28ਆਪਣੇ ਆਪ ਹੀ ਮਿੱਟੀ ਫ਼ਸਲ ਪੈਦਾ ਕਰਦੀ ਹੈ ਪਹਿਲਾਂ ਅੰਗੂਰ, ਫਿਰ ਸਿੱਟੇ, ਫਿਰ ਸਿੱਟੇ ਵਿੱਚ ਪੂਰੇ ਦਾਣੇ।
29ਜਿਵੇਂ ਹੀ ਅਨਾਜ ਪੱਕ ਜਾਂਦਾ ਹੈ, ਉਹ ਛੇਤੀ ਨਾਲ ਹੀ ਉਸ ਨੂੰ ਦਾਤਰੀ ਨਾਲ ਵੱਢ ਦਿੰਦਾ ਹੈ, ਕਿਉਂਕਿ ਫਸਲ ਹੁਣ ਪੂਰੀ ਤਰ੍ਹਾਂ ਤਿਆਰ ਹੈ।”
30ਫਿਰ ਯਿਸ਼ੂ ਨੇ ਕਿਹਾ, “ਅਸੀਂ ਕੀ ਕਹਾਂਗੇ ਕਿ ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ, ਜਾਂ ਇਸ ਦੀ ਵਿਆਖਿਆ ਕਰਨ ਲਈ ਅਸੀਂ ਕਿਹੜਾ ਦ੍ਰਿਸ਼ਟਾਂਤ ਵਰਤਾਂਗੇ?