9ਜੁੱਤੀ ਪਾਓ ਪਰ ਦੋ ਕੁੜਤੇ ਨਾ ਲਵੋ।
10ਜਦੋਂ ਵੀ ਤੁਸੀਂ ਕਿਸੇ ਘਰ ਵਿੱਚ ਦਾਖਲ ਹੋਵੋ, ਉੱਥੇ ਹੀ ਠਹਿਰੋ ਜਦੋਂ ਤੱਕ ਤੁਸੀਂ ਉਸ ਸ਼ਹਿਰ ਨੂੰ ਨਹੀਂ ਛੱਡ ਦਿੰਦੇ।
11ਜਿਸ ਜਗ੍ਹਾ ਤੇ ਤੁਹਾਡਾ ਸਵਾਗਤ ਨਾ ਕੀਤਾ ਜਾਵੇ ਜਾਂ ਤੁਹਾਡੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ, ਤਾਂ ਉਸ ਜਗ੍ਹਾ ਨੂੰ ਛੱਡ ਦਿਓ ਅਤੇ ਉੱਥੇ ਹੀ ਧੂੜ ਝਾੜ ਦੇਵੋ ਤਾਂ ਜੋ ਉਹ ਉਹਨਾਂ ਦੇ ਵਿਰੁੱਧ ਗਵਾਹੀ ਰਹੇ।”
12ਉਹ ਬਾਰ੍ਹਾ ਚੇਲੇ ਬਾਹਰ ਗਏ ਅਤੇ ਪ੍ਰਚਾਰ ਕਰਨ ਲੱਗੇ ਤਾਂ ਜੋ ਲੋਕ ਆਪਣਿਆਂ ਪਾਪਾਂ ਤੋਂ ਤੋਬਾ ਕਰਨ।
13ਉਹਨਾਂ ਨੇ ਬਹੁਤ ਸਾਰਿਆਂ ਭੂਤਾਂ ਨੂੰ ਬਾਹਰ ਕੱਢਿਆ ਅਤੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਤੇਲ ਨਾਲ ਮਸਹ ਕੀਤਾ ਅਤੇ ਉਹਨਾਂ ਨੂੰ ਚੰਗਾ ਕੀਤਾ।