ਮਾਰਕਸ 6

ਇਸ ਲਈ ਰਾਜੇ ਨੇ ਤੁਰੰਤ ਇੱਕ ਜਲਾਦ ਨੂੰ ਯੋਹਨ ਦਾ ਸਿਰ ਲਿਆਉਣ ਦੇ ਆਦੇਸ਼ਾਂ ਨਾਲ ਭੇਜਿਆ। ਉਹ ਆਦਮੀ ਗਿਆ ਅਤੇ ਜੇਲ੍ਹ ਵਿੱਚ ਯੋਹਨ ਦਾ ਸਿਰ ਕੱਟ ਦਿੱਤਾ,

Mark 6:27 (UKJV) And immediately the king sent an executioner, and commanded his head to be brought: and he went and beheaded him in the prison,

25ਉਸੇ ਵੇਲੇ ਕੁੜੀ ਨੇ ਬੇਨਤੀ ਕਰਦਿਆਂ ਜਲਦੀ ਰਾਜੇ ਕੋਲ ਜਾ ਕੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਹੁਣੇ ਮੈਨੂੰ ਇੱਕ ਥਾਲੀ ਵਿੱਚ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”

26ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਖਾਣ ਅਤੇ ਆਪਣੇ ਭੋਜ ਤੇ ਆਏ ਮਹਿਮਾਨਾਂ ਦੇ ਕਾਰਨ, ਉਹ ਉਸ ਤੋਂ ਇਨਕਾਰ ਨਾ ਕਰ ਸੱਕਿਆ।

27ਇਸ ਲਈ ਰਾਜੇ ਨੇ ਤੁਰੰਤ ਇੱਕ ਜਲਾਦ ਨੂੰ ਯੋਹਨ ਦਾ ਸਿਰ ਲਿਆਉਣ ਦੇ ਆਦੇਸ਼ਾਂ ਨਾਲ ਭੇਜਿਆ। ਉਹ ਆਦਮੀ ਗਿਆ ਅਤੇ ਜੇਲ੍ਹ ਵਿੱਚ ਯੋਹਨ ਦਾ ਸਿਰ ਕੱਟ ਦਿੱਤਾ,

28ਅਤੇ ਇੱਕ ਥਾਲ ਵਿੱਚ ਉਸਦਾ ਸਿਰ ਲੈ ਕੇ ਆਇਆ। ਉਸਨੇ ਇਹ ਕੁੜੀ ਨੂੰ ਪੇਸ਼ ਕੀਤਾ ਅਤੇ ਉਸਨੇ ਇਹ ਆਪਣੀ ਮਾਂ ਨੂੰ ਦੇ ਦਿੱਤਾ

29ਜਦੋਂ ਇਹ ਸੁਣਿਆ, ਤਾਂ ਯੋਹਨ ਦੇ ਚੇਲੇ ਆਏ ਅਤੇ ਉਸਦੀ ਲਾਸ਼ ਨੂੰ ਲੈ ਗਏ ਅਤੇ ਉਸ ਨੂੰ ਕਬਰ ਵਿੱਚ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.