24ਉਹ ਬਾਹਰ ਗਈ ਅਤੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?” ਉਸਨੇ ਜਵਾਬ ਦਿੱਤਾ, “ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ।”
25ਉਸੇ ਵੇਲੇ ਕੁੜੀ ਨੇ ਬੇਨਤੀ ਕਰਦਿਆਂ ਜਲਦੀ ਰਾਜੇ ਕੋਲ ਜਾ ਕੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਹੁਣੇ ਮੈਨੂੰ ਇੱਕ ਥਾਲੀ ਵਿੱਚ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”
26ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਖਾਣ ਅਤੇ ਆਪਣੇ ਭੋਜ ਤੇ ਆਏ ਮਹਿਮਾਨਾਂ ਦੇ ਕਾਰਨ, ਉਹ ਉਸ ਤੋਂ ਇਨਕਾਰ ਨਾ ਕਰ ਸੱਕਿਆ।
27ਇਸ ਲਈ ਰਾਜੇ ਨੇ ਤੁਰੰਤ ਇੱਕ ਜਲਾਦ ਨੂੰ ਯੋਹਨ ਦਾ ਸਿਰ ਲਿਆਉਣ ਦੇ ਆਦੇਸ਼ਾਂ ਨਾਲ ਭੇਜਿਆ। ਉਹ ਆਦਮੀ ਗਿਆ ਅਤੇ ਜੇਲ੍ਹ ਵਿੱਚ ਯੋਹਨ ਦਾ ਸਿਰ ਕੱਟ ਦਿੱਤਾ,
28ਅਤੇ ਇੱਕ ਥਾਲ ਵਿੱਚ ਉਸਦਾ ਸਿਰ ਲੈ ਕੇ ਆਇਆ। ਉਸਨੇ ਇਹ ਕੁੜੀ ਨੂੰ ਪੇਸ਼ ਕੀਤਾ ਅਤੇ ਉਸਨੇ ਇਹ ਆਪਣੀ ਮਾਂ ਨੂੰ ਦੇ ਦਿੱਤਾ