22ਜਦੋਂ ਹੇਰੋਦਿਅਸ ਦੀ ਧੀ ਆਈ ਅਤੇ ਨੱਚੀ, ਉਸਨੇ ਹੇਰੋਦੇਸ ਅਤੇ ਉਸਦੇ ਖਾਣ ਵਾਲੇ ਮਹਿਮਾਨਾਂ ਨੂੰ ਖੁਸ਼ ਕੀਤਾ। ਰਾਜੇ ਨੇ ਲੜਕੀ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦੀ ਹੈ ਉਹ ਮੰਗ ਅਤੇ ਮੈਂ ਤੁਹਾਨੂੰ ਦੇ ਦੇਵਾਂਗਾ।”
23ਅਤੇ ਉਸਨੇ ਉਸ ਨਾਲ ਸਹੁੰ ਖਾ ਕੇ ਵਾਅਦਾ ਕੀਤਾ, “ਜੋ ਕੁਝ ਤੁਸੀਂ ਮੰਗੋਂਗੇ ਉਹ ਦੇ ਦੇਵਾਂਗਾ, ਮੇਰੇ ਅੱਧੇ ਰਾਜ ਤੱਕ।”
24ਉਹ ਬਾਹਰ ਗਈ ਅਤੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?” ਉਸਨੇ ਜਵਾਬ ਦਿੱਤਾ, “ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ।”
25ਉਸੇ ਵੇਲੇ ਕੁੜੀ ਨੇ ਬੇਨਤੀ ਕਰਦਿਆਂ ਜਲਦੀ ਰਾਜੇ ਕੋਲ ਜਾ ਕੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਹੁਣੇ ਮੈਨੂੰ ਇੱਕ ਥਾਲੀ ਵਿੱਚ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”
26ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਖਾਣ ਅਤੇ ਆਪਣੇ ਭੋਜ ਤੇ ਆਏ ਮਹਿਮਾਨਾਂ ਦੇ ਕਾਰਨ, ਉਹ ਉਸ ਤੋਂ ਇਨਕਾਰ ਨਾ ਕਰ ਸੱਕਿਆ।