50ਕਿਉਂਕਿ ਉਹਨਾਂ ਸਾਰਿਆਂ ਨੇ ਉਸਨੂੰ ਵੇਖਿਆ ਅਤੇ ਘਬਰਾ ਗਏ! ਤੁਰੰਤ ਹੀ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਡਰੋ ਨਾ, ਇਹ ਮੈਂ ਹਾਂ।”
51ਤਦ ਉਹ ਉਹਨਾਂ ਨਾਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਰੁਕ ਗਈ। ਉਹ ਬਹੁਤ ਹੈਰਾਨ ਹੋਏ।
52ਕਿਉਂਕਿ ਉਹਨਾਂ ਨੂੰ ਰੋਟੀਆਂ ਬਾਰੇ ਸਮਝ ਨਹੀਂ ਸੀ ਆਇਆ; ਉਹਨਾਂ ਦੇ ਦਿਲ ਕਠੋਰ ਹੋ ਗਏ ਸਨ।
53ਜਦੋਂ ਉਹ ਪਾਰ ਲੰਘੇ ਤਾਂ ਗਨੇਸਰੇਤ ਦੀ ਧਰਤੀ ਉੱਤੇ ਪਹੁੰਚੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ।
54ਜਿਵੇਂ ਹੀ ਉਹ ਕਿਸ਼ਤੀ ਤੋਂ ਬਾਹਰ ਨਿਕਲੇ, ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ।