ਮਾਰਕਸ 6

ਜਿਵੇਂ ਹੀ ਉਹ ਕਿਸ਼ਤੀ ਤੋਂ ਬਾਹਰ ਨਿਕਲੇ, ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ।

Mark 6:54 (UKJV) And when they were come out of the ship, immediately they knew him,

52ਕਿਉਂਕਿ ਉਹਨਾਂ ਨੂੰ ਰੋਟੀਆਂ ਬਾਰੇ ਸਮਝ ਨਹੀਂ ਸੀ ਆਇਆ; ਉਹਨਾਂ ਦੇ ਦਿਲ ਕਠੋਰ ਹੋ ਗਏ ਸਨ।

53ਜਦੋਂ ਉਹ ਪਾਰ ਲੰਘੇ ਤਾਂ ਗਨੇਸਰੇਤ ਦੀ ਧਰਤੀ ਉੱਤੇ ਪਹੁੰਚੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ।

54ਜਿਵੇਂ ਹੀ ਉਹ ਕਿਸ਼ਤੀ ਤੋਂ ਬਾਹਰ ਨਿਕਲੇ, ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ।

55ਉਹ ਉਸ ਸਾਰੇ ਖੇਤਰ ਵਿੱਚ ਭੱਜੇ ਅਤੇ ਬਿਮਾਰਾਂ ਨੂੰ ਵਿਛੌਣੇ ਤੇ ਲੈ ਗਏ ਜਿੱਥੇ ਵੀ ਉਹਨਾਂ ਨੇ ਸੁਣਿਆ ਕਿ ਯਿਸ਼ੂ ਸੀ।

56ਅਤੇ ਯਿਸ਼ੂ ਜਿਸ ਵੀ ਪਿੰਡ, ਕਸਬਿਆਂ ਜਾਂ ਦੇਸ਼ ਦੇ ਇਲਾਕਿਆਂ ਵਿੱਚ ਜਾਂਦੇ ਸਨ, ਲੋਕ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ। ਲੋਕਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਆਪਣੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਦੇਵੇ ਅਤੇ ਜਿਸਨੇ ਵੀ ਉਸਨੂੰ ਛੂਹਿਆ ਉਹ ਸਭ ਚੰਗੇ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.