23ਯਿਸ਼ੂ ਨੇ ਅੰਨ੍ਹੇ ਆਦਮੀ ਨੂੰ ਹੱਥ ਨਾਲ ਫੜ ਲਿਆ ਅਤੇ ਉਸਨੂੰ ਪਿੰਡ ਤੋਂ ਬਾਹਰ ਲੈ ਗਿਆ। ਉਸਨੇ ਆਦਮੀ ਦੀਆਂਂ ਅੱਖਾਂ ਉੱਤੇ ਥੁੱਕ ਕੇ ਅਤੇ ਉਸ ਉੱਪਰ ਆਪਣਾ ਹੱਥ ਰੱਖਿਆ, ਤਾਂ ਯਿਸ਼ੂ ਨੇ ਪੁੱਛਿਆ, “ਕੀ ਤੂੰ ਕੁਝ ਵੇਖ ਸਕਦਾ?”
24ਉਸਨੇ ਉੱਪਰ ਵੇਖਿਆ ਅਤੇ ਕਿਹਾ, “ਮੈਂ ਲੋਕਾਂ ਨੂੰ ਵੇਖਦਾ ਹਾਂ; ਉਹ ਰੁੱਖਾਂ ਵਾਂਗ ਲੱਗਦੇ ਹਨ।”
25ਇੱਕ ਵਾਰ ਫਿਰ ਯਿਸ਼ੂ ਨੇ ਆਦਮੀ ਦੀਆਂਂ ਅੱਖਾਂ ਉੱਤੇ ਆਪਣੇ ਹੱਥ ਰੱਖੇ। ਤਦ ਉਸ ਦੀਆਂਂ ਅੱਖਾਂ ਖੁੱਲ੍ਹ ਗਈਆਂ, ਉਸਦੀ ਨਜ਼ਰ ਬਿਲਕੁਲ ਸਹੀ ਹੋ ਗਈ ਅਤੇ ਉਹ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ।
26ਯਿਸ਼ੂ ਨੇ ਉਸ ਨੂੰ ਇਹ ਕਹਿ ਕੇ ਘਰ ਭੇਜਿਆ, “ਹੁਣ ਇਸ ਪਿੰਡ ਵਿੱਚ ਨਾ ਵੜੀਂ।”
27ਯਿਸ਼ੂ ਅਤੇ ਉਸ ਦੇ ਚੇਲੇ ਕਯਸਰਿਆ ਫ਼ਿਲਿੱਪੀ ਦੇ ਪਿੰਡਾਂ ਨੂੰ ਗਏ। ਰਸਤੇ ਵਿੱਚ ਉਸਨੇ ਉਹਨਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”