1ਉਹਨਾਂ ਦਿਨਾਂ ਵਿੱਚ ਇੱਕ ਹੋਰ ਵੱਡੀ ਭੀੜ ਇਕੱਠੀ ਹੋਈ। ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਆਖਿਆ,
2“ਮੈਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ; ਕਿਉਂ ਜੋ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਹੁਣ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ।
3ਜੇ ਮੈਂ ਉਹਨਾਂ ਨੂੰ ਭੁੱਖੇ ਘਰ ਭੇਜਦਾ ਹਾਂ, ਤਾਂ ਉਹ ਰਸਤੇ ਵਿੱਚ ਥੱਕ ਹਾਰ ਜਾਣਗੇ, ਕਿਉਂਕਿ ਉਹਨਾਂ ਵਿੱਚੋਂ ਕੁਝ ਬਹੁਤ ਦੂਰੋਂ ਆਏ ਹਨ।”
4ਯਿਸ਼ੂ ਦੇ ਚੇਲਿਆਂ ਨੇ ਉੱਤਰ ਦਿੱਤਾ, “ਪਰ ਇਸ ਉਜਾੜ ਵਿੱਚ ਇੰਨੀ ਭੀੜ ਦੇ ਖਾਣ ਲਈ ਕੋਈ ਕਿੱਥੋਂ ਭੋਜਨ ਲਿਆ ਸਕਦਾ ਹੈ ਕਿ ਉਹ ਸਭ ਖਾ ਕੇ ਰੱਜ ਜਾਣ?”
5ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨ੍ਹੀਆਂ ਰੋਟੀਆਂ ਹਨ?” ਉਹਨਾਂ ਨੇ ਜਵਾਬ ਦਿੱਤਾ, “ਸੱਤ।”