9“ਕੋਈ ਵੀ ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰਬੰਧ ਵਿੱਚ ਨਾ ਲਓ।
10ਅਤੇ ਯਾਤਰਾ ਲਈ ਨਾ ਕੋਈ ਝੋਲਾ ਨਾ ਕੋਈ ਵਾਧੂ ਕਮੀਜ਼, ਨਾ ਜੁੱਤੀ, ਨਾ ਲਾਠੀ ਆਪਣੇ ਨਾਲ ਲੈਣਾ, ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ।
11ਜਿਸ ਵੀ ਸ਼ਹਿਰ ਜਾਂ ਪਿੰਡ ਵਿੱਚ ਤੁਸੀਂ ਦਾਖਲ ਹੋਵੋ, ਤਾਂ ਉੱਥੇ ਕਿਸੇ ਯੋਗ ਵਿਅਕਤੀ ਦੀ ਭਾਲ ਕਰੋ ਅਤੇ ਉਹਨਾਂ ਦੇ ਘਰ ਹੀ ਠਹਿਰੋ ਜਦੋਂ ਤੱਕ ਤੁਸੀਂ ਉੱਥੋਂ ਵਾਪਸ ਨਹੀਂ ਮੁੜਦੇ।
12ਜਿਵੇਂ ਹੀ ਤੁਸੀਂ ਘਰ ਵਿੱਚ ਦਾਖਲ ਹੋਵੋ, ਤਾਂ ਉਸਦੀ ਸੁੱਖ ਮੰਗੋ।
13ਅਤੇ ਜੇ ਘਰ ਯੋਗ ਹੋਵੇ, ਤਾਂ ਤੁਹਾਡੀ ਸ਼ਾਂਤੀ ਉਸ ਨੂੰ ਮਿਲੇ, ਅਗਰ ਯੋਗ ਨਹੀਂ ਹੈ, ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ।