ਮੱਤੀਯਾਹ 12

ਪਰ ਫ਼ਰੀਸੀ ਪ੍ਰਾਰਥਨਾ ਘਰ ਤੋਂ ਬਾਹਰ ਚਲੇ ਗਏ ਅਤੇ ਯਿਸ਼ੂ ਦੇ ਵਿਰੁੱਧ ਉਸਨੂੰ ਮਾਰਨ ਦੀਆਂ ਯੋਜਨਾ ਬਣਾਉਣ ਲੱਗੇ।

Matthew 12:14 (UKJV) Then the Pharisees went out, and held a council against him, how they might destroy him.

12ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾ ਉੱਤਮ ਹੈ! ਇਸ ਲਈ ਬਿਵਸਥਾ ਅਨੁਸਾਰ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।”

13ਤਦ ਯਿਸ਼ੂ ਨੇ ਉਸ ਮਨੁੱਖ ਨੂੰ ਆਖਿਆ, “ਆਪਣਾ ਹੱਥ ਵਧਾ।” ਅਤੇ ਉਸਨੇ ਆਪਣਾ ਹੱਥ ਯਿਸ਼ੂ ਅੱਗੇ ਕੀਤਾ ਤਾਂ ਉਸਦਾ ਹੱਥ ਦੂਸਰੇ ਹੱਥ ਵਰਗਾ ਚੰਗਾ ਹੋ ਗਿਆ।

14ਪਰ ਫ਼ਰੀਸੀ ਪ੍ਰਾਰਥਨਾ ਘਰ ਤੋਂ ਬਾਹਰ ਚਲੇ ਗਏ ਅਤੇ ਯਿਸ਼ੂ ਦੇ ਵਿਰੁੱਧ ਉਸਨੂੰ ਮਾਰਨ ਦੀਆਂ ਯੋਜਨਾ ਬਣਾਉਣ ਲੱਗੇ।

15ਉਹ ਕੀ ਯੋਜਨਾ ਬਣਾ ਰਹੇ ਹਨ, ਯਿਸ਼ੂ ਇਹ ਜਾਣਦੇ ਸਨ ਅਤੇ ਉਹ ਉੱਥੋਂ ਤੁਰ ਪਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਮਗਰ ਤੁਰ ਪਈ ਅਤੇ ਉਹਨਾਂ ਨੇ ਸਭ ਬੀਮਾਰਾ ਨੂੰ ਚੰਗਾ ਕੀਤਾ।

16ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦੇ ਬਾਰੇ ਦੂਸਰਿਆ ਨੂੰ ਨਾ ਦੱਸਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.