14ਪਰ ਫ਼ਰੀਸੀ ਪ੍ਰਾਰਥਨਾ ਘਰ ਤੋਂ ਬਾਹਰ ਚਲੇ ਗਏ ਅਤੇ ਯਿਸ਼ੂ ਦੇ ਵਿਰੁੱਧ ਉਸਨੂੰ ਮਾਰਨ ਦੀਆਂ ਯੋਜਨਾ ਬਣਾਉਣ ਲੱਗੇ।
15ਉਹ ਕੀ ਯੋਜਨਾ ਬਣਾ ਰਹੇ ਹਨ, ਯਿਸ਼ੂ ਇਹ ਜਾਣਦੇ ਸਨ ਅਤੇ ਉਹ ਉੱਥੋਂ ਤੁਰ ਪਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਮਗਰ ਤੁਰ ਪਈ ਅਤੇ ਉਹਨਾਂ ਨੇ ਸਭ ਬੀਮਾਰਾ ਨੂੰ ਚੰਗਾ ਕੀਤਾ।
16ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦੇ ਬਾਰੇ ਦੂਸਰਿਆ ਨੂੰ ਨਾ ਦੱਸਣ।
17ਤਾਂ ਜੋ ਉਹ ਵਚਨ ਪੂਰਾ ਹੋਵੇ ਜਿਹੜਾ ਯਸ਼ਾਯਾਹ ਨਬੀ ਨੇ ਬੋਲਿਆ ਸੀ:
18“ਵੇਖੋ ਇਹ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ, ਜਿਸ ਤੋਂ ਮੈਂ ਪ੍ਰਸੰਨ ਹਾਂ; ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ, ਅਤੇ ਉਹ ਰਾਸ਼ਟਰਾਂ ਨੂੰ ਨਿਆਂ ਦਾ ਪ੍ਰਚਾਰ ਕਰੇਂਗਾ।