35ਤਾਂ ਜਿਹੜਾ ਵਚਨ ਨਬੀਆਂ ਦੁਆਰਾ ਬੋਲਿਆ ਗਿਆ ਸੀ ਉਹ ਪੂਰਾ ਹੋਵੇ: “ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਹਨਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਸ੍ਰਿਸ਼ਟੀ ਦੇ ਸ਼ੁਰੂਆਤ ਤੋਂ ਗੁਪਤ ਰਹੀਆ ਹਨ।”
36ਫਿਰ ਭੀੜ ਨੂੰ ਛੱਡ ਕੇ ਉਹ ਘਰ ਵਿੱਚ ਆਇਆ ਅਤੇ ਉਸਦੇ ਚੇਲਿਆਂ ਨੇ ਕੋਲ ਆ ਕੇ ਕਿਹਾ, “ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾਓ।”
37ਉਸਨੇ ਉੱਤਰ ਦਿੱਤਾ, “ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ।
38ਖੇਤ ਸੰਸਾਰ ਹੈ ਅਤੇ ਚੰਗੇ ਬੀਜ ਰਾਜ ਦੇ ਲੋਕ ਹਨ। ਜੰਗਲੀ ਬੂਟੀ ਦੁਸ਼ਟ ਲੋਕ ਹਨ,
39ਅਤੇ ਉਹ ਜਿਸ ਦੁਸ਼ਮਣ ਨੇ ਉਸਨੂੰ ਬੀਜਿਆ, ਉਹ ਦੁਸ਼ਟ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗਦੂਤ ਹਨ।