ਮੱਤੀਯਾਹ 13

ਅਤੇ ਆਪਣੇ ਜੱਦੀ ਸ਼ਹਿਰ ਨਾਜ਼ਰੇਥ ਵੱਲ ਚੱਲ ਪਿਆ, ਉਸਨੇ ਉਹਨਾਂ ਦੇ ਪ੍ਰਾਰਥਨਾ ਸਥਾਨ ਵਿੱਚ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਹੈਰਾਨ ਹੋ ਕੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਕਿ ਇਸ ਆਦਮੀ ਨੂੰ ਇਹ ਬੁੱਧ ਅਤੇ ਇਹ ਚਮਤਕਾਰੀ ਸ਼ਕਤੀ ਕਿੱਥੋਂ ਮਿਲੀ?

Matthew 13:54 (UKJV) And when he was come into his own country, he taught them in their synagogue, insomuch that they were astonished, and said, Whence has this man this wisdom, and these mighty works?

52ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਸ ਲਈ ਹਰ ਇੱਕ ਨੇਮ ਦਾ ਉਪਦੇਸ਼ਕ ਜਿਹੜਾ ਸਵਰਗ ਰਾਜ ਵਿੱਚ ਇੱਕ ਚੇਲਾ ਬਣ ਗਿਆ ਹੈ, ਉਹ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”

53ਜਦੋਂ ਯਿਸ਼ੂ ਨੇ ਇਨ੍ਹਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ।

54ਅਤੇ ਆਪਣੇ ਜੱਦੀ ਸ਼ਹਿਰ ਨਾਜ਼ਰੇਥ ਵੱਲ ਚੱਲ ਪਿਆ, ਉਸਨੇ ਉਹਨਾਂ ਦੇ ਪ੍ਰਾਰਥਨਾ ਸਥਾਨ ਵਿੱਚ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਹੈਰਾਨ ਹੋ ਕੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਕਿ ਇਸ ਆਦਮੀ ਨੂੰ ਇਹ ਬੁੱਧ ਅਤੇ ਇਹ ਚਮਤਕਾਰੀ ਸ਼ਕਤੀ ਕਿੱਥੋਂ ਮਿਲੀ?

55ਕੀ ਇਹ ਤਰਖਾਣ ਦਾ ਪੁੱਤਰ ਨਹੀਂ? ਅਤੇ ਇਸਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਹ ਦੇ ਭਰਾ ਯਾਕੋਬ, ਯੋਸੇਫ਼ ਸ਼ਿਮਓਨ ਤੇ ਯਹੂਦਾਹ ਨਹੀਂ ਹਨ?

56ਅਤੇ ਉਸ ਦੀਆਂਂ ਸਾਰੀਆਂ ਭੈਣਾਂ ਸਾਡੇ ਨਾਲ ਨਹੀਂ ਹਨ? ਫਿਰ ਉਸਨੂੰ ਇਹ ਸਭ ਕੁਝ ਕਿੱਥੋਂ ਮਿਲਿਆ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.