ਮੱਤੀਯਾਹ 13

ਇਸ ਤਰ੍ਹਾਂ ਉਹਨਾਂ ਉਸ ਤੋਂ ਠੋਕਰ ਖਾਧੀ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।”

Matthew 13:57 (UKJV) And they were offended in him. But Jesus said unto them, A prophet is not without honour, save in his own country, and in his own house.

55ਕੀ ਇਹ ਤਰਖਾਣ ਦਾ ਪੁੱਤਰ ਨਹੀਂ? ਅਤੇ ਇਸਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਹ ਦੇ ਭਰਾ ਯਾਕੋਬ, ਯੋਸੇਫ਼ ਸ਼ਿਮਓਨ ਤੇ ਯਹੂਦਾਹ ਨਹੀਂ ਹਨ?

56ਅਤੇ ਉਸ ਦੀਆਂਂ ਸਾਰੀਆਂ ਭੈਣਾਂ ਸਾਡੇ ਨਾਲ ਨਹੀਂ ਹਨ? ਫਿਰ ਉਸਨੂੰ ਇਹ ਸਭ ਕੁਝ ਕਿੱਥੋਂ ਮਿਲਿਆ?”

57ਇਸ ਤਰ੍ਹਾਂ ਉਹਨਾਂ ਉਸ ਤੋਂ ਠੋਕਰ ਖਾਧੀ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।”

58ਅਤੇ ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਦੀ ਘਾਟ ਦੇ ਕਾਰਨ ਉੱਥੇ ਬਹੁਤ ਚਮਤਕਾਰ ਨਾ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.