30ਪਰ ਜਦੋਂ ਹਵਾ ਨੂੰ ਵੇਖਿਆ ਤਾਂ ਉਹ ਡਰ ਗਿਆ ਅਤੇ ਡੁੱਬਣ ਲੱਗਾ ਤਾਂ ਚੀਕਾਂ ਮਾਰ ਕੇ ਬੋਲਿਆ, “ਪ੍ਰਭੂ ਜੀ, ਮੈਨੂੰ ਬਚਾ ਲਓ!”
31ਅਤੇ ਤੁਰੰਤ ਯਿਸ਼ੂ ਨੇ ਹੱਥ ਵਧਾ ਕੇ ਉਸਨੂੰ ਫੜ ਲਿਆ ਅਤੇ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਆਂ, ਤੂੰ ਕਿਉਂ ਸ਼ੱਕ ਕੀਤਾ?”
32ਅਤੇ ਜਦੋਂ ਉਹ ਦੋਵੇਂ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ।
33ਅਤੇ ਤਦ ਜਿਹੜੇ ਕਿਸ਼ਤੀ ਵਿੱਚ ਸਨ, ਉਹਨਾਂ ਨੇ ਉਸਦੀ ਮਹਿਮਾ ਕੀਤੀ ਅਤੇ ਕਿਹਾ, “ਸੱਚ-ਮੁੱਚ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ।”
34ਜਦੋਂ ਉਹ ਪਾਰ ਲੰਘੇ, ਤਾਂ ਗਨੇਸਰੇਤ ਦੀ ਧਰਤੀ ਉੱਤੇ ਪਹੁੰਚੇ।