ਮੱਤੀਯਾਹ 17

ਉਸਨੇ ਜਵਾਬ ਦਿੱਤਾ, “ਹਾਂ, ਉਹ ਦਿੰਦਾ ਹੈ।” ਜਦੋਂ ਪਤਰਸ ਘਰ ਵਿੱਚ ਆਇਆ, ਤਾਂ ਯਿਸ਼ੂ ਨੇ ਅੱਗੋਂ ਹੀ ਉਸ ਨੂੰ ਕਿਹਾ, “ਸ਼ਿਮਓਨ ਤੈਨੂੰ ਕੀ ਲੱਗਦਾ ਹੈ?” ਯਿਸ਼ੂ ਨੇ ਪੁੱਛਿਆ। “ਧਰਤੀ ਦੇ ਰਾਜੇ ਕਿਸ ਤੋਂ ਚੁੰਗੀ ਵਸੂਲਦੇ ਹਨ ਆਪਣੇ ਬੱਚਿਆਂ ਤੋਂ ਜਾਂ ਪਰਜਾ ਤੋਂ?”

Matthew 17:25 (UKJV) He says, Yes. And when he was come into the house, Jesus prevented him, saying, What think you, Simon? of whom do the kings of the earth take custom or tribute? of their own children, or of strangers?

23ਉਹ ਉਸਨੂੰ ਮਾਰ ਦੇਣਗੇ ਅਤੇ ਤੀਸਰੇ ਦਿਨ ਉਹ ਜੀ ਉੱਠੇਗਾ।” ਤਾਂ ਚੇਲੇ ਉਦਾਸ ਹੋ ਗਏ।

24ਜਦੋਂ ਯਿਸ਼ੂ ਅਤੇ ਉਸਦੇ ਚੇਲੇ ਕਫ਼ਰਨਹੂਮ ਪਹੁੰਚੇ, ਤਾਂ ਹੈਕਲ ਦੇ ਵਸੂਲਣ ਵਾਲੇ ਪਤਰਸ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਡਾ ਗੁਰੂ ਹੈਕਲ ਦੀ ਚੁੰਗੀ ਨਹੀਂ ਦਿੰਦਾ ਹੈ?”

25ਉਸਨੇ ਜਵਾਬ ਦਿੱਤਾ, “ਹਾਂ, ਉਹ ਦਿੰਦਾ ਹੈ।” ਜਦੋਂ ਪਤਰਸ ਘਰ ਵਿੱਚ ਆਇਆ, ਤਾਂ ਯਿਸ਼ੂ ਨੇ ਅੱਗੋਂ ਹੀ ਉਸ ਨੂੰ ਕਿਹਾ, “ਸ਼ਿਮਓਨ ਤੈਨੂੰ ਕੀ ਲੱਗਦਾ ਹੈ?” ਯਿਸ਼ੂ ਨੇ ਪੁੱਛਿਆ। “ਧਰਤੀ ਦੇ ਰਾਜੇ ਕਿਸ ਤੋਂ ਚੁੰਗੀ ਵਸੂਲਦੇ ਹਨ ਆਪਣੇ ਬੱਚਿਆਂ ਤੋਂ ਜਾਂ ਪਰਜਾ ਤੋਂ?”

26ਤਾਂ ਪਤਰਸ ਜਵਾਬ ਦਿੱਤਾ, “ਪਰਜਾ ਤੋਂ।” ਅਤੇ ਯਿਸ਼ੂ ਨੇ ਉਸਨੂੰ ਆਖਿਆ, “ਫਿਰ ਪੁੱਤਰ ਤਾਂ ਮਾਫ਼ ਹੋਏ।

27ਪਰ ਇਸ ਲਈ ਜੋ ਅਸੀਂ ਉਹਨਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਝੀਲ ਤੇ ਜਾ ਆਪਣੀ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਫੜੇ ਉਸਦਾ ਮੂੰਹ ਖੋਲ੍ਹ ਤੁਹਾਨੂੰ ਇੱਕ ਸਿੱਕਾ ਮਿਲੇਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਦੀ ਚੁੰਗੀ ਉਨ੍ਹਾਂ ਨੂੰ ਦੇ ਦੇਵੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.