29“ਤਦ ਉਸਦੇ ਨਾਲ ਦਾ ਨੌਕਰ ਉਸਦੇ ਪੈਰਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ, ‘ਧੀਰਜ ਰੱਖ, ਮੈਂ ਤੇਰਾ ਸਭ ਕੁਝ ਵਾਪਸ ਦੇ ਦੇਵੇਂਗਾ।’
30“ਪਰ ਉਸਨੇ ਉਸਦੀ ਨਹੀਂ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ।
31ਜਦੋਂ ਦੂਸਰਿਆ ਨੌਕਰਾਂ ਨੇ ਇਹ ਸਭ ਵੇਖਿਆ ਜੋ ਉੱਥੇ ਹੋਇਆ ਸੀ, ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਸਭ ਕੁਝ ਆਪਣੇ ਸੁਆਮੀ ਨੂੰ ਦੱਸ ਦਿੱਤਾ ਜੋ ਕੁਝ ਉੱਥੇ ਹੋਇਆ।
32“ਤਦ ਉਸਦੇ ਮਾਲਕ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ‘ਉਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ।
33ਫਿਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਸੀ ਕਰਨੀ ਚਾਹੀਦੀ?’