ਮੱਤੀਯਾਹ 18

“ਤਦ ਉਸਦੇ ਮਾਲਕ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ‘ਉਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ।

Matthew 18:32 (UKJV) Then his lord, after that he had called him, said unto him, O you wicked servant, I forgave you all that debt, because you desired me:

30“ਪਰ ਉਸਨੇ ਉਸਦੀ ਨਹੀਂ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ।

31ਜਦੋਂ ਦੂਸਰਿਆ ਨੌਕਰਾਂ ਨੇ ਇਹ ਸਭ ਵੇਖਿਆ ਜੋ ਉੱਥੇ ਹੋਇਆ ਸੀ, ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਸਭ ਕੁਝ ਆਪਣੇ ਸੁਆਮੀ ਨੂੰ ਦੱਸ ਦਿੱਤਾ ਜੋ ਕੁਝ ਉੱਥੇ ਹੋਇਆ।

32“ਤਦ ਉਸਦੇ ਮਾਲਕ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ‘ਉਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ।

33ਫਿਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਸੀ ਕਰਨੀ ਚਾਹੀਦੀ?’

34ਉਸਦੇ ਮਾਲਕ ਨੇ ਕ੍ਰੋਧੀ ਹੋ ਕੇ ਉਸਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ, ਜਦੋਂ ਤੱਕ ਉਹ ਸਾਰਾ ਕਰਜ਼ਾ ਵਾਪਸ ਨਾ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.