1ਜਦੋਂ ਯਿਸ਼ੂ ਇਹ ਗੱਲਾਂ ਕਰ ਹਟੇ, ਤਾਂ ਉਹ ਗਲੀਲ ਪ੍ਰਦੇਸ਼ ਨੂੰ ਛੱਡ ਯਰਦਨ ਨਦੀ ਦੇ ਪਾਰ ਯਹੂਦਿਯਾ ਪ੍ਰਦੇਸ਼ ਵਿੱਚ ਆਏ।
2ਤਾਂ ਬਹੁਤ ਵੱਡੀ ਭੀੜ ਉਹਨਾਂ ਦੇ ਪਿੱਛੇ ਆਈ ਅਤੇ ਉਸਨੇ ਉੱਥੇ ਉਹਨਾਂ ਦੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।
3ਕੁਝ ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਸਦੇ ਕੋਲ ਆਏ ਅਤੇ ਬੋਲੇ, “ਕੀ ਮਨੁੱਖ ਲਈ ਬਿਵਸਥਾ ਅਨੁਸਾਰ ਇਹ ਸਹੀ ਹੈ ਜੋ ਉਹ ਕਿਸੇ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ?”