1ਯਿਸ਼ੂ ਦਾ ਜਨਮ, ਰਾਜਾ ਹੇਰੋਦੇਸ ਦੇ ਰਾਜ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਨਗਰ ਵਿੱਚ ਹੋਇਆ, ਤਾਂ ਦੇਖੋ ਪੂਰਬ ਦੇਸ਼ਾ ਵਲੋਂ ਜੋਤਸ਼ੀ ਯੇਰੂਸ਼ਲੇਮ ਨਗਰ ਵਿੱਚ ਆਏ।
2ਅਤੇ ਪੁੱਛ-ਗਿੱਛ ਕਰਨ ਲੱਗੇ, “ਉਹ ਯਹੂਦਿਯਾ ਦਾ ਰਾਜਾ ਕਿੱਥੇ ਹੈ, ਜਿਸਦਾ ਜਨਮ ਹੋਇਆ ਹੈ? ਕਿਉਂਕਿ ਪੂਰਬ ਦੇਸ਼ਾਂ ਵਿੱਚ ਅਸੀਂ ਉਸ ਦਾ ਤਾਰਾ ਵੇਖਿਆ ਹੈ ਅਤੇ ਅਸੀਂ ਉਸ ਦੀ ਅਰਾਧਨਾ ਕਰਨ ਲਈ ਇੱਥੇ ਆਏ ਹਾਂ।”
3ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸਦੇ ਨਾਲ ਸਾਰੇ ਯੇਰੂਸ਼ਲੇਮ ਨਿਵਾਸੀ ਵੀ ਘਬਰਾ ਗਏ।