ਮੱਤੀਯਾਹ 22

ਇਸ ਲਈ ਉਹ ਨੌਕਰ ਬਾਹਰ ਚਲੇ ਗਏ ਅਤੇ ਰਸਤਿਆਂ ਵਿੱਚ ਜਾ ਕੇ ਬੁਰੇ ਭਲੇ ਜਿਨ੍ਹੇ ਵੀ ਮਿਲੇ, ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।

Matthew 22:10 (UKJV) So those servants went out into the highways, and gathered together all as many as they found, both bad and good: and the wedding was furnished with guest.

8“ਤਦ ਉਸਨੇ ਆਪਣੇ ਨੌਕਰਾਂ ਨੂੰ ਆਖਿਆ, ‘ਵਿਆਹ ਦਾ ਸਮਾਨ ਤਾਂ ਤਿਆਰ ਹੈ, ਪਰ ਸੱਦੇ ਹੋਏ ਯੋਗ ਨਹੀਂ ਹਨ।

9ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿਹੜਾ ਵੀ ਤੁਹਾਨੂੰ ਮਿਲੇ ਵਿਆਹ ਵਿੱਚ ਸੱਦ ਲਿਆਓ।’

10ਇਸ ਲਈ ਉਹ ਨੌਕਰ ਬਾਹਰ ਚਲੇ ਗਏ ਅਤੇ ਰਸਤਿਆਂ ਵਿੱਚ ਜਾ ਕੇ ਬੁਰੇ ਭਲੇ ਜਿਨ੍ਹੇ ਵੀ ਮਿਲੇ, ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।

11“ਪਰ ਜਦੋਂ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਦ ਉਸਨੇ ਉੱਥੇ ਇੱਕ ਮਨੁੱਖ ਨੂੰ ਵੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ।

12ਰਾਜੇ ਨੇ ਉਸਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਤੋਂ ਬਿਨ੍ਹਾਂ ਕਿਵੇਂ ਅੰਦਰ ਆਇਆ?’ ਉਹ ਮਨੁੱਖ ਕੁਝ ਵੀ ਬੋਲ ਨਾ ਸਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.