ਮੱਤੀਯਾਹ 22

ਟੈਕਸ ਦੇ ਲਈ ਮੈਨੂੰ ਇੱਕ ਦੀਨਾਰ ਵਿਖਾਓ।” ਤਦ ਉਹ ਦੀਨਾਰ ਦਾ ਇੱਕ ਸਿੱਕਾ ਯਿਸ਼ੂ ਕੋਲ ਲਿਆਏ।

Matthew 22:19 (UKJV) Show me the tribute money. And they brought unto him a penny.

17ਸੋ ਸਾਨੂੰ ਦੱਸੋ, ਤੁਸੀਂ ਕੀ ਸਮਝਦੇ ਹੋ? ਕੀ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”

18ਪਰ ਯਿਸ਼ੂ ਉਹਨਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦੇ ਹੋਏ ਬੋਲੇ, “ਹੇ ਕਪਟੀਓ, ਤੁਸੀਂ ਮੈਨੂੰ ਕਿਉਂ ਪਰਖਣ ਦੀ ਕੋਸ਼ਿਸ਼ ਕਰ ਰਹੇ ਹੋ?

19ਟੈਕਸ ਦੇ ਲਈ ਮੈਨੂੰ ਇੱਕ ਦੀਨਾਰ ਵਿਖਾਓ।” ਤਦ ਉਹ ਦੀਨਾਰ ਦਾ ਇੱਕ ਸਿੱਕਾ ਯਿਸ਼ੂ ਕੋਲ ਲਿਆਏ।

20ਉਸ ਨੇ ਪੁੱਛਿਆ, “ਇਹ ਤਸਵੀਰ ਅਤੇ ਲਿਖਤ ਕਿਸ ਦੀ ਹੈ?”

21ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ।” ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆਂ ਹਨ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ਵਰ ਦੀਆਂਂ ਹਨ, ਉਹ ਪਰਮੇਸ਼ਵਰ ਨੂੰ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.