19ਟੈਕਸ ਦੇ ਲਈ ਮੈਨੂੰ ਇੱਕ ਦੀਨਾਰ ਵਿਖਾਓ।” ਤਦ ਉਹ ਦੀਨਾਰ ਦਾ ਇੱਕ ਸਿੱਕਾ ਯਿਸ਼ੂ ਕੋਲ ਲਿਆਏ।
20ਉਸ ਨੇ ਪੁੱਛਿਆ, “ਇਹ ਤਸਵੀਰ ਅਤੇ ਲਿਖਤ ਕਿਸ ਦੀ ਹੈ?”
21ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ।” ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆਂ ਹਨ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ਵਰ ਦੀਆਂਂ ਹਨ, ਉਹ ਪਰਮੇਸ਼ਵਰ ਨੂੰ ਦਿਓ।”
22ਜਦ ਉਹ ਇਹ ਸੁਣ ਕੇ ਹੈਰਾਨ ਹੋਏ ਅਤੇ ਉਹ ਯਿਸ਼ੂ ਨੂੰ ਛੱਡ ਕੇ ਚਲੇ ਗਏ।
23ਉਸ ਦਿਨ ਸਦੂਕੀ, ਜਿਹੜੇ ਆਖਦੇ ਹਨ ਜੋ ਪੁਨਰ-ਉਥਾਨ ਨਹੀਂ ਹੈ ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ।