26ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕੱਪ ਅਤੇ ਥਾਲੀ ਨੂੰ ਅੰਦਰੋਂ ਸਾਫ਼ ਕਰੋ, ਤਾਂ ਉਹ ਬਾਹਰੋਂ ਸਾਫ਼ ਹੋ ਜਾਣਗੇ।
27“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕਬਰਾਂ ਦੇ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆ ਹਨ।
28ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ।
29“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਕਿਉਂ ਜੋ ਤੁਸੀਂ ਨਬੀਆਂ ਦੀਆਂਂ ਕਬਰਾਂ ਨੂੰ ਬਣਾਉਂਦੇ ਹੋ ਅਤੇ ਧਰਮੀਆਂ ਦੀਆਂਂ ਸਮਾਧਾਂ ਨੂੰ ਸੁਆਰਦੇ ਹੋ।
30ਅਤੇ ਤੁਸੀਂ ਕਹਿੰਦੇ ਹੋ, ‘ਅਗਰ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ, ਤਾਂ ਉਹਨਾਂ ਨਾਲ ਨਬੀਆਂ ਦੇ ਲਹੂ ਵਿੱਚ ਸ਼ਾਮਿਲ ਨਾ ਹੁੰਦੇ।’