44ਇਸ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਮਨੁੱਖ ਦੇ ਪੁੱਤਰ ਦਾ ਆਉਣਾ ਅਜਿਹੇ ਸਮੇਂ ਹੋਵੇਗਾ ਜਿਸ ਦਾ ਤੁਹਾਨੂੰ ਖਿਆਲ ਵੀ ਨਹੀਂ ਹੋਵੇਗਾ।
45“ਕੌਣ ਹੈ ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਕਿ ਸਹੀ ਸਮੇਂ ਤੇ ਉਹਨਾਂ ਨੂੰ ਭੋਜਨ ਦੇਵੇ?
46ਮੁਬਾਰਕ ਹੈ ਉਹ ਨੌਕਰ ਜਿਸਦਾ ਮਾਲਕ ਉਸਨੂੰ ਅਜਿਹਾ ਕਰਦਿਆਂ ਵੇਖੇ ਜਦੋਂ ਉਹ ਵਾਪਸ ਆਵੇ।
47ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਉਸਨੂੰ ਆਪਣੀ ਸਾਰੀ ਸਪੰਤੀ ਉੱਤੇ ਅਧਿਕਾਰੀ ਠਹਿਰਾਵੇਗਾ।
48ਪਰ ਮੰਨ ਲਓ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲਾਉਂਦਾ ਹੈ,’