ਮੱਤੀਯਾਹ 25

ਅਤੇ ਹਰ ਇੱਕ ਨੂੰ ਉਸਦੀ ਯੋਗਤਾ ਦੇ ਅਨੁਸਾਰ ਉਸਨੇ ਇੱਕ ਨੂੰ ਪੰਜ ਥੈਲੇ ਸੋਨੇ ਦੇ ਦਿੱਤੇ, ਦੂਜੇ ਨੂੰ ਦੋ ਥੈਲੇ ਅਤੇ ਤੀਜੇ ਨੂੰ ਇੱਕ ਥੈਲਾ ਦਿੱਤਾ। ਤਾਂ ਫਿਰ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ।

Matthew 25:15 (UKJV) And unto one he gave five talents, to another two, and to another one; to every man according to his several ability; and immediately took his journey.

13“ਇਸ ਕਰਕੇ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਨਾ ਉਸ ਸਮੇਂ ਨੂੰ ਜਾਣਦੇ ਹੋ ਕਿ ਕਦੋਂ ਮਨੁੱਖ ਦਾ ਪੁੱਤਰ ਵਾਪਸ ਆਵੇਗਾ।

14“ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜੋ ਇੱਕ ਯਾਤਰਾ ਤੇ ਜਾਣ ਲਈ ਤਿਆਰ ਸੀ, ਜਿਸਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਆਪਣੀ ਦੌਲਤ ਉਹਨਾਂ ਨੂੰ ਸੌਂਪ ਦਿੱਤੀ।

15ਅਤੇ ਹਰ ਇੱਕ ਨੂੰ ਉਸਦੀ ਯੋਗਤਾ ਦੇ ਅਨੁਸਾਰ ਉਸਨੇ ਇੱਕ ਨੂੰ ਪੰਜ ਥੈਲੇ ਸੋਨੇ ਦੇ ਦਿੱਤੇ, ਦੂਜੇ ਨੂੰ ਦੋ ਥੈਲੇ ਅਤੇ ਤੀਜੇ ਨੂੰ ਇੱਕ ਥੈਲਾ ਦਿੱਤਾ। ਤਾਂ ਫਿਰ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ।

16ਅਤੇ ਜਿਸ ਨੂੰ ਪੰਜ ਥੈਲੇ ਸੋਨਾ ਮਿਲਿਆ ਸੀ, ਉਸਨੇ ਤੁਰੰਤ ਜਾ ਕੇ ਉਸ ਧੰਨ ਨਾਲ ਵਪਾਰ ਦਾ ਲੈਣ ਦੇਣ ਕੀਤਾ ਅਤੇ ਪੰਜ ਹੋਰ ਕਮਾਏ।

17ਇਸੇ ਤਰ੍ਹਾਂ ਜਿਸ ਨੂੰ ਦੋ ਮਿਲੇ ਸਨ ਉਸ ਨੇ ਵੀ ਹੋਰ ਕਮਾ ਲਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.