12“ਪਰ ਉਹ ਨੇ ਉੱਤਰ ਦਿੱਤਾ, ‘ਮੈਂ ਸੱਚ ਆਖਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਜਾਣਦਾ।’
13“ਇਸ ਕਰਕੇ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਨਾ ਉਸ ਸਮੇਂ ਨੂੰ ਜਾਣਦੇ ਹੋ ਕਿ ਕਦੋਂ ਮਨੁੱਖ ਦਾ ਪੁੱਤਰ ਵਾਪਸ ਆਵੇਗਾ।
14“ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜੋ ਇੱਕ ਯਾਤਰਾ ਤੇ ਜਾਣ ਲਈ ਤਿਆਰ ਸੀ, ਜਿਸਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਆਪਣੀ ਦੌਲਤ ਉਹਨਾਂ ਨੂੰ ਸੌਂਪ ਦਿੱਤੀ।
15ਅਤੇ ਹਰ ਇੱਕ ਨੂੰ ਉਸਦੀ ਯੋਗਤਾ ਦੇ ਅਨੁਸਾਰ ਉਸਨੇ ਇੱਕ ਨੂੰ ਪੰਜ ਥੈਲੇ ਸੋਨੇ ਦੇ ਦਿੱਤੇ, ਦੂਜੇ ਨੂੰ ਦੋ ਥੈਲੇ ਅਤੇ ਤੀਜੇ ਨੂੰ ਇੱਕ ਥੈਲਾ ਦਿੱਤਾ। ਤਾਂ ਫਿਰ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ।
16ਅਤੇ ਜਿਸ ਨੂੰ ਪੰਜ ਥੈਲੇ ਸੋਨਾ ਮਿਲਿਆ ਸੀ, ਉਸਨੇ ਤੁਰੰਤ ਜਾ ਕੇ ਉਸ ਧੰਨ ਨਾਲ ਵਪਾਰ ਦਾ ਲੈਣ ਦੇਣ ਕੀਤਾ ਅਤੇ ਪੰਜ ਹੋਰ ਕਮਾਏ।