18ਪਰ ਜਿਸ ਨੂੰ ਇੱਕ ਦਿੱਤਾ ਗਿਆ ਸੀ, ਉਸ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਧੰਨ ਨੂੰ ਉਸ ਵਿੱਚ ਲੁਕਾ ਦਿੱਤਾ।
19“ਬਹੁਤ ਲੰਮੇ ਸਮੇਂ ਬਾਅਦ, ਉਹਨਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਹਿਸਾਬ-ਕਿਤਾਬ ਲੈਣ ਲੱਗਾ।
20ਸੋ ਜਿਸ ਨੇ ਪੰਜ ਥੈਲੇ ਸੋਨਾ ਲਿਆ ਸੀ ਉਸ ਨੇ ਪੰਜ ਹੋਰ ਨਾਲ ਲਿਆ ਕੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਥੈਲੇ ਸੋਨਾ ਦਿੱਤਾ ਸੀ। ਦੇਖੋ ਮੈਂ ਉਸ ਨਾਲ ਪੰਜ ਹੋਰ ਕਮਾਏ ਹਨ।’
21“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ। ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
22“ਉਹ ਸੇਵਕ ਜਿਸ ਨੂੰ ਦੋ ਥੈਲੇ ਸੋਨਾ ਦਿੱਤਾ ਸੀ ਆਇਆ ਅਤੇ ਕਿਹਾ ‘ਸੁਆਮੀ ਜੀ, ਤੁਸੀਂ ਮੈਨੂੰ ਦੋ ਥੈਲੇ ਸੋਨਾ ਦਿੱਤਾ ਸੀ; ਦੇਖੋ, ਮੈਂ ਉਸ ਤੋਂ ਦੋ ਹੋਰ ਕਮਾ ਲਏ ਹਨ।’