ਮੱਤੀਯਾਹ 25

“ਉਹ ਸੇਵਕ ਜਿਸ ਨੂੰ ਦੋ ਥੈਲੇ ਸੋਨਾ ਦਿੱਤਾ ਸੀ ਆਇਆ ਅਤੇ ਕਿਹਾ ‘ਸੁਆਮੀ ਜੀ, ਤੁਸੀਂ ਮੈਨੂੰ ਦੋ ਥੈਲੇ ਸੋਨਾ ਦਿੱਤਾ ਸੀ; ਦੇਖੋ, ਮੈਂ ਉਸ ਤੋਂ ਦੋ ਹੋਰ ਕਮਾ ਲਏ ਹਨ।’

Matthew 25:22 (UKJV) He also that had received two talents came and said, Lord, you delivered unto me two talents: behold, I have gained two other talents beside them.

20ਸੋ ਜਿਸ ਨੇ ਪੰਜ ਥੈਲੇ ਸੋਨਾ ਲਿਆ ਸੀ ਉਸ ਨੇ ਪੰਜ ਹੋਰ ਨਾਲ ਲਿਆ ਕੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਥੈਲੇ ਸੋਨਾ ਦਿੱਤਾ ਸੀ। ਦੇਖੋ ਮੈਂ ਉਸ ਨਾਲ ਪੰਜ ਹੋਰ ਕਮਾਏ ਹਨ।’

21“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ। ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’

22“ਉਹ ਸੇਵਕ ਜਿਸ ਨੂੰ ਦੋ ਥੈਲੇ ਸੋਨਾ ਦਿੱਤਾ ਸੀ ਆਇਆ ਅਤੇ ਕਿਹਾ ‘ਸੁਆਮੀ ਜੀ, ਤੁਸੀਂ ਮੈਨੂੰ ਦੋ ਥੈਲੇ ਸੋਨਾ ਦਿੱਤਾ ਸੀ; ਦੇਖੋ, ਮੈਂ ਉਸ ਤੋਂ ਦੋ ਹੋਰ ਕਮਾ ਲਏ ਹਨ।’

23“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ; ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’

24“ਤਦ ਜਿਸ ਨੂੰ ਇੱਕ ਥੈਲਾ ਸੋਨੇ ਦਾ ਮਿਲਿਆ ਸੀ ਆਇਆ ਅਤੇ ਕਿਹਾ, ‘ਸੁਆਮੀ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਕਠੋਰ ਆਦਮੀ ਹੋ, ਜਿੱਥੇ ਨਹੀਂ ਬੀਜਿਆ ਉੱਥੇ ਵੱਢਦੇ ਹੋ ਅਤੇ ਜਿੱਥੇ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.