11ਗਰੀਬ ਤਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੇ, ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਾਂਗਾ।
12ਜਦੋਂ ਉਸਨੇ ਇਹ ਅਤਰ ਮੇਰੇ ਸਰੀਰ ਉੱਤੇ ਡੋਲ੍ਹਿਆ, ਮੇਰੇ ਦਫ਼ਨਾਉਣ ਦੀ ਤਿਆਰੀ ਲਈ ਕੀਤਾ ਹੈ।
13ਮੈਂ ਤੁਹਾਨੂੰ ਸੱਚ ਆਖਦਾ ਹਾਂ, ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਉਸ ਦੀ ਯਾਦਗਾਰੀ ਲਈ ਜੋ ਉਸਨੇ ਕੀਤਾ ਹੈ, ਉਹ ਵੀ ਆਖਿਆ ਜਾਵੇਗਾ।”
14ਤਦ ਉਹਨਾਂ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾਹ ਇਸਕਾਰਿਯੋਤ ਵਾਸੀ ਮੁੱਖ ਜਾਜਕਾਂ ਕੋਲ ਗਿਆ।
15ਅਤੇ ਪੁੱਛਿਆ, “ਜੇ ਮੈਂ ਯਿਸ਼ੂ ਨੂੰ ਤਹਾਡੇ ਹੱਥ ਫੜਵਾ ਦਿਆਂ ਤਾਂ ਤੁਸੀਂ ਮੈਨੂੰ ਕੀ ਦਿਓਗੇ?” ਤਦ ਉਹਨਾਂ ਨੇ ਉਸਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ।