25ਤਦ ਯਹੂਦਾਹ, ਜਿਸ ਨੇ ਉਸ ਯਿਸ਼ੂ ਨਾਲ ਧੋਖਾ ਕਰਨਾ ਸੀ, ਬੋਲਿਆ, “ਰੱਬੀ, ਉਹ ਮੈਂ ਤਾਂ ਨਹੀਂ?” ਯਿਸ਼ੂ ਨੇ ਉੱਤਰ ਦਿੱਤਾ, “ਤੂੰ ਆਪ ਹੀ ਆਖ ਦਿੱਤਾ।”
26ਜਦੋਂ ਉਹ ਖਾ ਰਹੇ ਸਨ, ਯਿਸ਼ੂ ਨੇ ਰੋਟੀ ਲਈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, “ਲਓ ਅਤੇ ਖਾਓ; ਇਹ ਮੇਰਾ ਸਰੀਰ ਹੈ।”
27ਫਿਰ ਯਿਸ਼ੂ ਨੇ ਇੱਕ ਪਿਆਲਾ ਵੀ ਲਿਆ ਅਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਦੇ ਕੇ ਆਖਿਆ, “ਤੁਸੀਂ ਸਾਰੇ, ਇਸ ਵਿੱਚੋਂ ਪੀਓ।
28ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।
29ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਇਸ ਤੋਂ ਬਾਅਦ ਇਸ ਦਾਖ ਦੇ ਰਸ ਨੂੰ ਕਦੇ ਨਹੀਂ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ।”