60ਪਰ ਉਹਨਾਂ ਨੂੰ ਕੁਝ ਨਾ ਮਿਲਿਆ, ਭਾਵੇਂ ਬਹੁਤ ਸਾਰੇ ਝੂਠੇ ਗਵਾਹ ਆਏ। ਆਖ਼ਿਰ ਦੋ ਗਵਾਹ ਸਾਹਮਣੇ ਆ ਕੇ ਬੋਲੇ
61ਅਤੇ ਆਖਿਆ, “ਇਹ ਵਿਅਕਤੀ ਕਹਿੰਦਾ ਸੀ, ‘ਮੈਂ ਪਰਮੇਸ਼ਵਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਸ ਨੂੰ ਬਣਾ ਸਕਦਾ ਹਾਂ।’ ”
62ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਯਿਸ਼ੂ ਨੂੰ ਕਿਹਾ, “ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?”
63ਪਰ ਯਿਸ਼ੂ ਚੁੱਪ ਹੀ ਰਹੇ। ਮਹਾਂ ਜਾਜਕ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਜਿਉਂਦੇ ਪਰਮੇਸ਼ਵਰ ਦੀ ਸਹੁੰ ਦਿੰਦਾ ਹਾਂ: ਕਿ ਜੇ ਤੂੰ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ।”
64ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਤੂੰ ਸੱਚ ਬੋਲਿਆ ਹੈ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਆਖਦਾ ਹਾਂ: ਜੋ ਹੁਣ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਗੇ।”