58ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚੱਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ ਅਤੇ ਅੰਦਰ ਜਾ ਕੇ ਪਹਿਰੇਦਾਰਾਂ ਨਾਲ ਬੈਠ ਗਿਆ, ਤਾਂ ਕਿ ਵੇਖ ਸਕੇ ਅੱਗੇ ਕੀ ਹੁੰਦਾ ਹੈ।
59ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ।
60ਪਰ ਉਹਨਾਂ ਨੂੰ ਕੁਝ ਨਾ ਮਿਲਿਆ, ਭਾਵੇਂ ਬਹੁਤ ਸਾਰੇ ਝੂਠੇ ਗਵਾਹ ਆਏ। ਆਖ਼ਿਰ ਦੋ ਗਵਾਹ ਸਾਹਮਣੇ ਆ ਕੇ ਬੋਲੇ
61ਅਤੇ ਆਖਿਆ, “ਇਹ ਵਿਅਕਤੀ ਕਹਿੰਦਾ ਸੀ, ‘ਮੈਂ ਪਰਮੇਸ਼ਵਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਸ ਨੂੰ ਬਣਾ ਸਕਦਾ ਹਾਂ।’ ”
62ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਯਿਸ਼ੂ ਨੂੰ ਕਿਹਾ, “ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?”