70ਪਰ ਉਸਨੇ ਸਾਰਿਆਂ ਦੇ ਸਾਹਮਣੇ ਇਨਕਾਰ ਕਰ ਦਿੱਤਾ ਅਤੇ ਆਖਿਆ, “ਮੈਂ ਨਹੀਂ ਜਾਣਦਾ ਜੋ ਤੂੰ ਕੀ ਬੋਲ ਰਹੀ ਹੈ।”
71ਜਦ ਉਹ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਦੂਸਰੀ ਨੌਕਰ ਕੁੜੀ ਨੇ ਉਸ ਨੂੰ ਵੇਖਿਆ ਅਤੇ ਲੋਕਾਂ ਨੂੰ ਆਖਿਆ, “ਇਹ ਵਿਅਕਤੀ ਵੀ ਯਿਸ਼ੂ ਨਾਸਰੀ ਦੇ ਨਾਲ ਸੀ।”
72ਅਤੇ ਉਹ ਸਹੁੰ ਖਾ ਕੇ ਫਿਰ ਮੁੱਕਰ ਗਿਆ: “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ!”
73ਥੋੜ੍ਹੀ ਦੇਰ ਬਾਅਦ, ਜਿਹੜੇ ਉੱਥੇ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕੋਲ ਆ ਕੇ ਆਖਿਆ, “ਸੱਚ-ਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੈ; ਤੇਰੇ ਬੋਲਣ ਤੋਂ ਹੀ ਪਤਾ ਲੱਗ ਰਿਹਾ ਹੈ।”
74ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ, “ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ!” ਉਸੇ ਵਕਤ ਕੁੱਕੜ ਨੇ ਬਾਂਗ ਦੇ ਦਿੱਤੀ।