1ਤੜਕੇ ਸਵੇਰੇ, ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸ਼ੂ ਨੂੰ ਜਾਨੋਂ ਮਾਰ ਦੇਣ ਦੀ ਯੋਜਨਾ ਬਣਾਈ।
2ਇਸ ਲਈ ਉਹਨਾਂ ਨੇ ਉਸਨੂੰ ਬੰਨ੍ਹਿਆ ਅਤੇ ਪਿਲਾਤੁਸ ਰਾਜਪਾਲ ਦੇ ਹਵਾਲੇ ਕਰ ਦਿੱਤਾ।
3ਤਦ ਯਹੂਦਾਹ ਜਿਸ ਨੇ ਉਸਨੂੰ ਫੜਵਾਇਆ ਸੀ, ਜਦੋਂ ਉਸ ਨੇ ਇਹ ਵੇਖਿਆ ਕਿ ਯਿਸ਼ੂ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾ ਕੋਲ ਮੋੜ ਲਿਆਇਆ।
4ਅਤੇ ਬੋਲਿਆ, “ਮੈਂ ਪਾਪ ਕੀਤਾ ਹੈ, ਜੋ ਨਿਰਦੋਸ਼ ਲਹੂ ਨਾਲ ਧੋਖਾ ਕੀਤਾ ਹੈ।” ਪਰ ਉਹ ਬੋਲੇ, “ਸਾਨੂੰ ਕੀ? ਇਹ ਤੈਨੂੰ ਹੀ ਪਤਾ ਹੋਵੇ।”