ਮੱਤੀਯਾਹ 27

ਜਦ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਉਸਦਾ ਚੋਗਾ ਉਤਾਰ ਲਿਆ ਅਤੇ ਉਸਦੇ ਕੱਪੜੇ ਉਸਨੂੰ ਪਹਿਨਾ ਦਿੱਤੇ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਯਿਸ਼ੂ ਨੂੰ ਲੈ ਗਏ।

Matthew 27:31 (UKJV) And after that they had mocked him, they took the robe off from him, and put his own raiment on him, and led him away to crucify him.

29ਅਤੇ ਉਹਨਾਂ ਨੇ ਇੱਕ ਕੰਡਿਆ ਦਾ ਤਾਜ ਬਣਵਾ ਕੇ ਯਿਸ਼ੂ ਦੇ ਸਿਰ ਉੱਤੇ ਪਾਇਆ ਅਤੇ ਇੱਕ ਲਾਠੀ ਉਸ ਦੇ ਸੱਜੇ ਹੱਥ ਵਿੱਚ ਦਿੱਤੀ। ਤਦ ਉਹਨਾਂ ਨੇ ਯਿਸ਼ੂ ਦੇ ਸਾਹਮਣੇ ਗੋਡੇ ਝੁਕਾਏ ਅਤੇ ਮਖੌਲ ਕਰਕੇ ਆਖਿਆ, “ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ!”

30ਉਹਨਾਂ ਨੇ ਯਿਸ਼ੂ ਉੱਤੇ ਥੁੱਕਿਆ ਅਤੇ ਲਾਠੀ ਲੈ ਕੇ ਬਾਰ ਬਾਰ ਯਿਸ਼ੂ ਦੇ ਸਿਰ ਉੱਤੇ ਮਾਰੀ।

31ਜਦ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਉਸਦਾ ਚੋਗਾ ਉਤਾਰ ਲਿਆ ਅਤੇ ਉਸਦੇ ਕੱਪੜੇ ਉਸਨੂੰ ਪਹਿਨਾ ਦਿੱਤੇ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਯਿਸ਼ੂ ਨੂੰ ਲੈ ਗਏ।

32ਜਦੋਂ ਉਹ ਬਾਹਰ ਨਿੱਕਲ ਰਹੇ ਸਨ, ਉਹਨਾਂ ਨੂੰ ਸ਼ਿਮਓਨ ਨਾਮ ਦਾ ਇੱਕ ਕੁਰੇਨੀਆਂ ਸ਼ਹਿਰ ਦਾ ਮਨੁੱਖ ਮਿਲਿਆ ਅਤੇ ਉਹਨਾਂ ਨੇ ਉਸਨੂੰ ਯਿਸ਼ੂ ਦੀ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ।

33ਅਤੇ ਜਦੋਂ ਉਹ ਉਸ ਜਗ੍ਹਾ ਤੇ ਜਿਸਦਾ ਨਾਮ ਗੋਲਗੋਥਾ ਜਿਸ ਦਾ ਅਰਥ ਹੈ (ਖੋਪੜੀ ਦਾ ਸਥਾਨ) ਪਹੁੰਚੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.