30ਉਹਨਾਂ ਨੇ ਯਿਸ਼ੂ ਉੱਤੇ ਥੁੱਕਿਆ ਅਤੇ ਲਾਠੀ ਲੈ ਕੇ ਬਾਰ ਬਾਰ ਯਿਸ਼ੂ ਦੇ ਸਿਰ ਉੱਤੇ ਮਾਰੀ।
31ਜਦ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਉਸਦਾ ਚੋਗਾ ਉਤਾਰ ਲਿਆ ਅਤੇ ਉਸਦੇ ਕੱਪੜੇ ਉਸਨੂੰ ਪਹਿਨਾ ਦਿੱਤੇ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਯਿਸ਼ੂ ਨੂੰ ਲੈ ਗਏ।
32ਜਦੋਂ ਉਹ ਬਾਹਰ ਨਿੱਕਲ ਰਹੇ ਸਨ, ਉਹਨਾਂ ਨੂੰ ਸ਼ਿਮਓਨ ਨਾਮ ਦਾ ਇੱਕ ਕੁਰੇਨੀਆਂ ਸ਼ਹਿਰ ਦਾ ਮਨੁੱਖ ਮਿਲਿਆ ਅਤੇ ਉਹਨਾਂ ਨੇ ਉਸਨੂੰ ਯਿਸ਼ੂ ਦੀ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ।
33ਅਤੇ ਜਦੋਂ ਉਹ ਉਸ ਜਗ੍ਹਾ ਤੇ ਜਿਸਦਾ ਨਾਮ ਗੋਲਗੋਥਾ ਜਿਸ ਦਾ ਅਰਥ ਹੈ (ਖੋਪੜੀ ਦਾ ਸਥਾਨ) ਪਹੁੰਚੇ।
34ਉਹਨਾਂ ਨੇ ਯਿਸ਼ੂ ਨੂੰ ਪੀਣ ਲਈ ਦਾਖਰਸ ਅਰਥਾਤ ਕੌੜੇ ਰਸ ਦਾ ਮਿਸ਼ਰਣ ਦਿੱਤਾ, ਪਰ ਯਿਸ਼ੂ ਨੇ ਚੱਖ ਕੇ ਉਸਨੂੰ ਪੀਣਾ ਨਾ ਚਾਹਿਆ।