34ਉਹਨਾਂ ਨੇ ਯਿਸ਼ੂ ਨੂੰ ਪੀਣ ਲਈ ਦਾਖਰਸ ਅਰਥਾਤ ਕੌੜੇ ਰਸ ਦਾ ਮਿਸ਼ਰਣ ਦਿੱਤਾ, ਪਰ ਯਿਸ਼ੂ ਨੇ ਚੱਖ ਕੇ ਉਸਨੂੰ ਪੀਣਾ ਨਾ ਚਾਹਿਆ।
35ਜਦੋਂ ਉਹਨਾਂ ਨੇ ਉਸਨੂੰ ਸਲੀਬ ਤੇ ਚੜ੍ਹਾਇਆ, ਤਾਂ ਉਹਨਾਂ ਨੇ ਪਰਚੀਆਂ ਪਾ ਕੇ ਉਸਦੇ ਕੱਪੜੇ ਵੰਡ ਲਏ।
36ਅਤੇ ਉਹ ਉੱਥੇ ਬੈਠ ਕੇ ਨਿਗਰਾਨੀ ਕਰਨ ਲੱਗੇ।
37ਉਹਨਾਂ ਨੇ ਉਸਦੇ ਸਿਰ ਦੇ ਉਤਾਹਾਂ ਕਰਕੇ ਦੋਸ਼ ਪੱਤਰੀ ਲਗਾਈ ਜਿਸ ਤੇ ਲਿਖਿਆ ਸੀ: ਇਹ ਯਿਸ਼ੂ ਯਹੂਦੀਆਂ ਦਾ ਰਾਜਾ ਹੈ।
38ਅਤੇ ਉਸ ਸਮੇਂ ਦੋ ਡਾਕੂਆਂ ਨੂੰ ਵੀ ਯਿਸ਼ੂ ਦੇ ਨਾਲ ਸਲੀਬ ਦਿੱਤੀ, ਇੱਕ ਉਸਦੇ ਸੱਜੇ ਅਤੇ ਦੂਸਰਾ ਉਸਦੇ ਖੱਬੇ ਪਾਸੇ ਸੀ।