ਮੱਤੀਯਾਹ 27

ਅਤੇ ਉਸ ਸਮੇਂ ਦੋ ਡਾਕੂਆਂ ਨੂੰ ਵੀ ਯਿਸ਼ੂ ਦੇ ਨਾਲ ਸਲੀਬ ਦਿੱਤੀ, ਇੱਕ ਉਸਦੇ ਸੱਜੇ ਅਤੇ ਦੂਸਰਾ ਉਸਦੇ ਖੱਬੇ ਪਾਸੇ ਸੀ।

Matthew 27:38 (UKJV) Then were there two thieves crucified with him, one on the right hand, and another on the left.

36ਅਤੇ ਉਹ ਉੱਥੇ ਬੈਠ ਕੇ ਨਿਗਰਾਨੀ ਕਰਨ ਲੱਗੇ।

37ਉਹਨਾਂ ਨੇ ਉਸਦੇ ਸਿਰ ਦੇ ਉਤਾਹਾਂ ਕਰਕੇ ਦੋਸ਼ ਪੱਤਰੀ ਲਗਾਈ ਜਿਸ ਤੇ ਲਿਖਿਆ ਸੀ: ਇਹ ਯਿਸ਼ੂ ਯਹੂਦੀਆਂ ਦਾ ਰਾਜਾ ਹੈ।

38ਅਤੇ ਉਸ ਸਮੇਂ ਦੋ ਡਾਕੂਆਂ ਨੂੰ ਵੀ ਯਿਸ਼ੂ ਦੇ ਨਾਲ ਸਲੀਬ ਦਿੱਤੀ, ਇੱਕ ਉਸਦੇ ਸੱਜੇ ਅਤੇ ਦੂਸਰਾ ਉਸਦੇ ਖੱਬੇ ਪਾਸੇ ਸੀ।

39ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ,

40“ਓਹ! ਤੂੰ ਜਿਹੜਾ ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.