38ਅਤੇ ਉਸ ਸਮੇਂ ਦੋ ਡਾਕੂਆਂ ਨੂੰ ਵੀ ਯਿਸ਼ੂ ਦੇ ਨਾਲ ਸਲੀਬ ਦਿੱਤੀ, ਇੱਕ ਉਸਦੇ ਸੱਜੇ ਅਤੇ ਦੂਸਰਾ ਉਸਦੇ ਖੱਬੇ ਪਾਸੇ ਸੀ।
39ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ,
40“ਓਹ! ਤੂੰ ਜਿਹੜਾ ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!”
41ਇਸੇ ਤਰ੍ਹਾਂ ਮੁੱਖ ਜਾਜਕਾਂ ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾ ਨੇ ਨਾਲ ਮਿਲ ਕੇ ਉਸਦਾ ਮਜ਼ਾਕ ਉਡਾਇਆ।
42ਅਤੇ ਉਹਨਾਂ ਕਿਹਾ, “ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਉਹ ਇਸਰਾਏਲ ਦਾ ਰਾਜਾ ਹੈ! ਹੁਣ ਸਲੀਬ ਤੋਂ ਥੱਲੇ ਉੱਤਰ ਆਵੇ ਤਾਂ ਅਸੀਂ ਇਸਦਾ ਵਿਸ਼ਵਾਸ ਕਰਾਂਗੇ।