40“ਓਹ! ਤੂੰ ਜਿਹੜਾ ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!”
41ਇਸੇ ਤਰ੍ਹਾਂ ਮੁੱਖ ਜਾਜਕਾਂ ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾ ਨੇ ਨਾਲ ਮਿਲ ਕੇ ਉਸਦਾ ਮਜ਼ਾਕ ਉਡਾਇਆ।
42ਅਤੇ ਉਹਨਾਂ ਕਿਹਾ, “ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਉਹ ਇਸਰਾਏਲ ਦਾ ਰਾਜਾ ਹੈ! ਹੁਣ ਸਲੀਬ ਤੋਂ ਥੱਲੇ ਉੱਤਰ ਆਵੇ ਤਾਂ ਅਸੀਂ ਇਸਦਾ ਵਿਸ਼ਵਾਸ ਕਰਾਂਗੇ।
43ਉਹ ਨੇ ਪਰਮੇਸ਼ਵਰ ਉੱਤੇ ਭਰੋਸਾ ਰੱਖਿਆ ਸੀ। ਹੁਣ ਪਰਮੇਸ਼ਵਰ ਉਸਨੂੰ ਬਚਾਵੇ ਜੇ ਉਹ ਚਾਹੁੰਦਾ ਹੈ, ਕਿਉਂਕਿ ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਵਰ ਦਾ ਪੁੱਤਰ ਹਾਂ।’ ”
44ਇਸੇ ਤਰ੍ਹਾਂ ਉਸਦੇ ਨਾਲ ਸਲੀਬ ਦਿੱਤੇ ਗਏ ਡਾਕੂਆਂ ਨੇ ਵੀ ਉਸਦਾ ਅਪਮਾਨ ਕੀਤਾ।