ਮੱਤੀਯਾਹ 27

ਜਦ ਸ਼ਾਮ ਹੋਈ, ਤਾਂ ਅਰਿਮਥਿਆ ਪਿੰਡ ਦਾ ਇੱਕ ਧਨੀ ਮਨੁੱਖ ਜਿਸ ਦਾ ਨਾਮ ਯੋਸੇਫ਼ ਸੀ ਆਇਆ, ਜਿਹੜਾ ਆਪ ਵੀ ਯਿਸ਼ੂ ਦਾ ਚੇਲਾ ਬਣ ਗਿਆ ਸੀ।

Matthew 27:57 (UKJV) When the even was come, there came a rich man of Arimathaea, named Joseph, who also himself was Jesus' disciple:

55ਉੱਥੇ ਬਹੁਤ ਔਰਤਾਂ ਸਨ, ਜੋ ਦੂਰੋਂ ਵੇਖ ਰਹੀਆਂ ਸਨ। ਜੋ ਗਲੀਲ ਪ੍ਰਦੇਸ਼ ਤੋਂ ਯਿਸ਼ੂ ਦੀ ਸੇਵਾ ਕਰਦੀਆਂ ਹੋਈਆ ਉਸਦੇ ਪਿੱਛੇ-ਪਿੱਛੇ ਆਈਆਂ ਸਨ।

56ਉਹਨਾਂ ਵਿੱਚੋਂ ਇੱਕ ਮਗਦਲਾ ਵਾਸੀ ਮਰਿਯਮ ਸੀ, ਯਾਕੋਬ, ਯੋਸੇਫ਼ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।

57ਜਦ ਸ਼ਾਮ ਹੋਈ, ਤਾਂ ਅਰਿਮਥਿਆ ਪਿੰਡ ਦਾ ਇੱਕ ਧਨੀ ਮਨੁੱਖ ਜਿਸ ਦਾ ਨਾਮ ਯੋਸੇਫ਼ ਸੀ ਆਇਆ, ਜਿਹੜਾ ਆਪ ਵੀ ਯਿਸ਼ੂ ਦਾ ਚੇਲਾ ਬਣ ਗਿਆ ਸੀ।

58ਉਸਨੇ ਪਿਲਾਤੁਸ ਕੋਲ ਜਾ ਕੇ ਯਿਸ਼ੂ ਦੇ ਸਰੀਰ ਨੂੰ ਮੰਗਿਆ ਅਤੇ ਪਿਲਾਤੁਸ ਨੇ ਉਸ ਨੂੰ ਸਰੀਰ ਲੈ ਜਾਣ ਦਾ ਹੁਕਮ ਦਿੱਤਾ।

59ਅਤੇ ਯੋਸੇਫ਼ ਨੇ ਸਰੀਰ ਨੂੰ ਲੈ ਜਾ ਕੇ ਸਾਫ਼ ਕੱਪੜੇ ਵਿੱਚ ਲਪੇਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.