56ਉਹਨਾਂ ਵਿੱਚੋਂ ਇੱਕ ਮਗਦਲਾ ਵਾਸੀ ਮਰਿਯਮ ਸੀ, ਯਾਕੋਬ, ਯੋਸੇਫ਼ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।
57ਜਦ ਸ਼ਾਮ ਹੋਈ, ਤਾਂ ਅਰਿਮਥਿਆ ਪਿੰਡ ਦਾ ਇੱਕ ਧਨੀ ਮਨੁੱਖ ਜਿਸ ਦਾ ਨਾਮ ਯੋਸੇਫ਼ ਸੀ ਆਇਆ, ਜਿਹੜਾ ਆਪ ਵੀ ਯਿਸ਼ੂ ਦਾ ਚੇਲਾ ਬਣ ਗਿਆ ਸੀ।
58ਉਸਨੇ ਪਿਲਾਤੁਸ ਕੋਲ ਜਾ ਕੇ ਯਿਸ਼ੂ ਦੇ ਸਰੀਰ ਨੂੰ ਮੰਗਿਆ ਅਤੇ ਪਿਲਾਤੁਸ ਨੇ ਉਸ ਨੂੰ ਸਰੀਰ ਲੈ ਜਾਣ ਦਾ ਹੁਕਮ ਦਿੱਤਾ।
59ਅਤੇ ਯੋਸੇਫ਼ ਨੇ ਸਰੀਰ ਨੂੰ ਲੈ ਜਾ ਕੇ ਸਾਫ਼ ਕੱਪੜੇ ਵਿੱਚ ਲਪੇਟਿਆ।
60ਅਤੇ ਉਸ ਨੂੰ ਨਵੀਂ ਕਬਰ ਵਿੱਚ ਰੱਖ ਦਿੱਤਾ, ਜਿਹੜੀ ਉਸਨੇ ਚੱਟਾਨ ਵਿੱਚ ਖੁਦਵਾਈ ਸੀ ਅਤੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਅੱਗੇ ਰੇੜ ਕੇ ਉੱਥੋਂ ਚੱਲਿਆ ਗਿਆ।