59ਅਤੇ ਯੋਸੇਫ਼ ਨੇ ਸਰੀਰ ਨੂੰ ਲੈ ਜਾ ਕੇ ਸਾਫ਼ ਕੱਪੜੇ ਵਿੱਚ ਲਪੇਟਿਆ।
60ਅਤੇ ਉਸ ਨੂੰ ਨਵੀਂ ਕਬਰ ਵਿੱਚ ਰੱਖ ਦਿੱਤਾ, ਜਿਹੜੀ ਉਸਨੇ ਚੱਟਾਨ ਵਿੱਚ ਖੁਦਵਾਈ ਸੀ ਅਤੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਅੱਗੇ ਰੇੜ ਕੇ ਉੱਥੋਂ ਚੱਲਿਆ ਗਿਆ।
61ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਦੇ ਸਾਹਮਣੇ ਬੈਠੀਆਂ ਸਨ।
62ਅਗਲੇ ਦਿਨ, ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ, ਮੁੱਖ ਜਾਜਕਾਂ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਗਏ।
63ਅਤੇ ਬੋਲੇ, “ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਉਹ ਧੋਖੇਬਾਜ਼ ਜਦੋਂ ਜਿਉਂਦਾ ਹੀ ਸੀ ਕਹਿ ਗਿਆ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।’