38“ਤੁਸੀਂ ਸੁਣਿਆ ਹੋਵੇਗਾ ਜੋ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’
39ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਬੁਰੇ ਵਿਅਕਤੀ ਦਾ ਸਾਹਮਣਾ ਹੀ ਨਾ ਕਰੋ ਜੇ ਕੋਈ ਤੁਹਾਡੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਸਰੀ ਗੱਲ੍ਹ ਵੀ ਉਸ ਦੇ ਵੱਲ ਕਰਦੇ।
40ਜੇ ਕੋਈ ਤੁਹਾਡੇ ਉੱਤੇ ਮੁਕੱਦਮਾ ਕਰਕੇ ਤੁਹਾਡੀ ਕਮੀਜ਼ ਲੈਣਾ ਚਾਹੇ ਤਾਂ ਉਸ ਨੂੰ ਚੋਗਾ ਵੀ ਦੇ ਦਿਓ।
41ਜੇ ਤੁਹਾਨੂੰ ਕੋਈ ਇੱਕ ਕਿਲੋਮੀਟਰ ਚੱਲਣ ਲਈ ਮਜਬੂਰ ਕਰੇ ਤਾਂ ਉਸ ਨਾਲ ਦੋ ਕਿਲੋਮੀਟਰ ਤੱਕ ਜਾਓ।
42ਜੇ ਕੋਈ ਤੁਹਾਡੇ ਕੋਲੋਂ ਕੁਝ ਮੰਗੇ ਤਾਂ ਉਸ ਨੂੰ ਦੇ ਦਿਓ। ਅਗਰ ਤੁਹਾਡੇ ਕੋਲੋਂ ਕੋਈ ਉਧਾਰ ਲੈਣਾ ਚਾਹੁੰਦਾ ਹੈ, ਤਾਂ ਉਸ ਤੋਂ ਮੂੰਹ ਨਾ ਮੋੜੋ।