ਮੱਤੀਯਾਹ 9

ਕਿਉਂਕਿ ਉਸਨੇ ਆਪਣੇ ਮਨ ਵਿੱਚ ਇਹ ਸੋਚਿਆ ਸੀ, “ਕਿ ਜੇ ਮੈਂ ਉਸਦੇ ਕੱਪੜੇ ਦਾ ਕਿਨਾਰਾ ਹੀ ਛੂਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ।”

Matthew 9:21 (UKJV) For she said within herself, If I may but touch his garment, I shall be whole.

19ਫਿਰ ਯਿਸ਼ੂ ਉੱਠੇ ਅਤੇ ਉਸ ਦੇ ਨਾਲ ਚਲੇ ਗਏ ਅਤੇ ਉਸਦੇ ਚੇਲੇ ਵੀ ਉਸ ਦੇ ਨਾਲ ਚਲੇ ਗਏ।

20ਅਤੇ ਉਸ ਵਕਤ ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ ਅਤੇ ਯਿਸ਼ੂ ਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ।

21ਕਿਉਂਕਿ ਉਸਨੇ ਆਪਣੇ ਮਨ ਵਿੱਚ ਇਹ ਸੋਚਿਆ ਸੀ, “ਕਿ ਜੇ ਮੈਂ ਉਸਦੇ ਕੱਪੜੇ ਦਾ ਕਿਨਾਰਾ ਹੀ ਛੂਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ।”

22ਯਿਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਆਖਿਆ, “ਬੇਟੀ ਹੌਸਲਾ ਰੱਖ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ,” ਤਾਂ ਉਹ ਔਰਤ ਉਸੇ ਵਕਤ ਚੰਗੀ ਹੋ ਗਈ।

23ਜਦੋਂ ਯਿਸ਼ੂ ਉਸ ਪ੍ਰਾਰਥਨਾ ਸਥਾਨ ਵਾਲੇ ਆਗੂ ਦੇ ਘਰ ਵਿੱਚ ਪਹੁੰਚੇ ਤਾਂ ਉਸ ਜਗ੍ਹਾ ਤੇ ਬੰਸਰੀ ਵਜਾਉਂਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.